ਮਲੋਟ: ਭਲਕੇ ਮਲੋਟ ’ਚ ਧੂਮਧਾਮ ਨਾਲ ਮਨਾਇਆ ਜਾ ਰਿਹੈ ‘ਦੁਸਹਿਰਾ’
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਹੋਣਗੇ ਮੁੱਖ ਮਹਿਮਾਨ
ਭਗਤ ਸਿੰਘ ਯੂਥ ਵੈਲਫੇਅਰ ਕਲੱਬ, ਮਲੋਟ (ਰਜਿ.) ਵੱਲੋਂ 2 ਅਕਤੂਬਰ ਵੀਰਵਾਰ ਨੂੰ ਪੁੱਡਾ ਕਲੋਨੀ ਮਲੋਟ ਵਿੱਚ ‘ਦੁਸਹਿਰਾ’ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਰਾਵਣ, ਮੇਘਨਾਥ ਅਤੇ ਨਸ਼ਿਆਂ ਦੇ ਰਾਵਣ ਦੇ ਪੁਤਲੇ ਤਿਆਰ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਕਲੱਬ ਦੇ ਜੋਨੀ ਗਰਗ, ਸੁਨੀਸ਼ ਗੋਇਲ, ਨੇ ਦੱਸਿਆ ਕਿ ਪੁੱਡਾ ਕਲੋਨੀ ਮਲੋਟ ਵਿਖੇ ਦੁਸਹਿਰੇ ਦੇ ਤਿਓਹਾਰ ਮੌਕੇ ਕੈਬਨਿਟ ਮੰਤਰੀ ਪੰਜਾਬ ਡਾ.ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ