ਫਾਜ਼ਿਲਕਾ: ਬੱਸ ਸਟੈਂਡ ਨੇੜੇ ਤੇ ਬਾਜ਼ਾਰ ਚ ਫੂਡ ਸੇਫਟੀ ਵਿਭਾਗ ਵੱਲੋਂ ਹਲਵਾਈਆਂ ਦੀ ਦੁਕਾਨਾਂ ਤੇ ਛਾਪੇ, ਕੀਤੀ ਜਾ ਰਹੀ ਸੈਂਪਲਿੰਗ
ਫਾਜ਼ਿਲਕਾ ਵਿੱਚ ਫੂਡ ਸੇਫਟੀ ਵਿਭਾਗ ਵੱਲੋਂ ਦਿਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਹਲਵਾਈਆਂ ਦੀ ਦੁਕਾਨਾਂ ਤੇ ਛਾਪੇ ਮਾਰੇ ਜਾ ਰਹੇ ਨੇ । ਜਿਸ ਦੌਰਾਨ ਚੈਕਿੰਗ ਕੀਤੀ ਜਾ ਰਹੀ ਹੈ । ਉੱਥੇ ਹੀ ਉਹਨਾਂ ਵੱਲੋਂ ਮਿਠਿਆਈਆਂ ਦੀ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ । ਫਾਜ਼ਿਲਕਾ ਵਿੱਚ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਹਰਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਟੀਮ ਨੇ ਕਈ ਹਲਵਾਈਆਂ ਦੀ ਦੁਕਾਨਾਂ ਤੇ ਜਾ ਕੇ ਚੈਕਿੰਗ ਕੀਤੀ ਹੈ ।