ਜਲਾਲਾਬਾਦ: ਪਿੰਡ ਹਜਾਰਾ ਰਾਮ ਸਿੰਘ ਵਾਲਾ ਤੇ ਹੋਰ ਕਈ ਪਿੰਡਾਂ ਦੇ ਵਿੱਚ ਗੜੇਮਾਰੀ
ਅੱਜ ਸ਼ਾਮ ਨੂੰ ਅਚਾਨਕ ਮੌਸਮ ਦੇ ਵਿੱਚ ਬਦਲਾਅ ਹੋਇਆ ਤੇ ਬਰਸਾਤ ਸ਼ੁਰੂ ਹੋ ਗਈ। ਜਲਾਲਾਬਾਦ ਅਤੇ ਫਾਜ਼ਿਲਕਾ ਦੇ ਕਈ ਪਿੰਡਾਂ ਦੇ ਵਿੱਚ ਬਰਸਾਤ ਹੋਈ ਹੈ । ਹਾਲਾਂਕਿ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪਿੰਡ ਹਜ਼ਾਰਾਂ ਰਾਮ ਸਿੰਘ ਵਾਲਾ ਤੇ ਹੋਰ ਕਈ ਪਿੰਡਾਂ ਦੇ ਵਿੱਚ ਮੀਂਹ ਪੈ ਰਿਹਾ ਹੈ । ਜਿਸ ਦੇ ਨਾਲ ਗੜੇਮਾਰੀ ਵੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬੇਮੌਸਮੀ ਬਰਸਾਤ ਦਾ ਹੁਣ ਨੁਕਸਾਨ ਹੋਵੇਗਾ । ਜਿਸ ਕਰਕੇ ਫਸਲਾਂ ਨੁਕਸਾਨੀਆਂ ਜਾਣਗੀਆਂ ।