ਭੁਲੱਥ: ਢਿਲਵਾਂ ਰੇਲਵੇ ਫਾਟਕ 'ਤੇ ਵੱਡਾ ਹਾਦਸਾ ਹੋਣੋ ਟਲਿਆ, ਟਰੇਨ ਆਉਣ ਤੋਂ ਪਹਿਲਾਂ ਨਿੱਜੀ ਸਕੂਲ ਦੀ ਬੱਸ ਫਾਟਕ ਦੇੇ ਦੋਨੋ ਬੇਰੀਕੇਡ ਤੋੜ ਕੇ ਹੋਈ ਪਾਰ
ਸੋਮਵਾਰ ਸਵੇਰੇ ਦੇ ਸਮੇਂ ਰੇਲਵੇ ਫਾਟਕ ਢਿਲਵਾਂ ਵਿਖੇ ਇਕ ਵੱਡਾ ਹਾਦਸਾ ਹੋਣ ਟਲ ਗਿਆ ਜਦੋਂ ਇਕ ਨਿੱਜੀ ਸਕੂਲ ਦੀ ਬੱਸ ਜੋ ਕਿ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਦੀਆਂ ਅਚਾਨਕ ਬਰੇਕਾਂ ਫੇਲ ਹੋ ਜਾਣ ਕਾਰਨ ਉਹ ਟਰੇਨ ਦੇ ਆਉਣ ਤੋਂ ਪਹਿਲਾਂ ਰੇਲਵੇ ਫਾਟਕ ਦੇ ਦੋਨੋਂ ਬੈਰੀਕੇਡ ਤੋੜਦੀ ਹੋਈ ਅੱਗੇ ਨਿਕਲ ਗਈ, ਰੱਬ ਦਾ ਸ਼ੁਕਰ ਰਿਹਾ ਕਿ ਕੋਈ ਵੱਡਾ ਹਾਦਸਾ ਹੋਣੋਂ ਟੱਲ ਗਿਆ। ਰੇਲਵੇ ਪੁਲਿਸ ਦੇ ਸਬ ਇੰਸਪੈਕਟਰ ਭਾਰਤ ਚੌਹਨ ਮੌਕੇ ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ।