ਮਲੋਟ: ਪਿੰਡ ਅੱਬੁਲ ਖੁਰਾਣਾ ਵਿਖੇ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
Malout, Muktsar | Jul 22, 2024 ਪਿੰਡ ਅੱਬੁਲ ਖੁਰਾਣਾ ਵਿਖੇ ਕਰੰਟ ਲੱਗਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਪਿੰਡ ਅੱਬੁਲ ਖੁਰਾਣਾ ਵਾਸੀ ਪਵਨ ਕੁਮਾਰ ਪੁੱਤਰ ਦਰਸ਼ਨ ਲਾਲ ਦੀ ਅੱਜ ਸਵੇਰੇ ਕਰੀਬ 6:30 ਵਜੇ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਸਰਕਾਰੀ ਹਸਪਤਾਲ ਵਿੱਚ ਮ੍ਰਿਤਕ ਤੇ ਬੇਟੇ ਅਰਪਿਤ ਨੇ ਦੱਸਿਆ ਕਿ ਉਸ ਦੇ ਪਾਪਾ ਪਵਨ ਕੁਮਾਰ ਨੇ ਅੱਜ ਸਵੇਰੇ ਜਦੋਂ ਦੁਕਾਨ ਖੋਲੀ ਤਾ ਫਰਿੱਜ ਦੇ ਵਿੱਚ ਕਰੰਟ ਆਉਣ ਕਾਰਨ ਉਹਨਾਂ ਨੂੰ ਕਰੰਟ ਲੱਗ ਗਿਆ। ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।