ਸੁਨਾਮ: ਸ਼ੈਲਰ ਦੀ ਕੰਧ ਡਿੱਗਣ ਨਾਲ ਕਣਕਵਾਲ ਭੰਗੂਆਂ 'ਚ ਚੌਥੇ ਮਜ਼ਦੂਰ ਦੀ ਵੀ ਮੌਤ, ਮਜ਼ਦੂਰ ਮੁਕਤੀ ਮੋਰਚਾ ਕਰੇਗਾ ਸੰਘਰਸ਼: ਸੂਬਾ ਪ੍ਰਧਾਨ
Sunam, Sangrur | Jun 12, 2024 ਕਣਕਬਾਲ ਭੰਗੂਆਂ ਵਿਖੇ ਸੈਲਰ ਦੀ ਕੰਧ ਬੀਤੇ ਦਿਨੀ ਡਿੱਗਣ ਕਾਰਨ ਚੌਥੇ ਮਜ਼ਦੂਰ ਦੀ ਵੀ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਦੱਸਿਆ ਕਿ ਤਿੰਨ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਅਤੇ ਦੋਨੋਂ ਪਟਿਆਲਾ ਰੈਫਰ ਕੀਤਾ ਗਿਆ ਸੀ ਜਿਨਾਂ ਵਿੱਚੋਂ ਚੌਥੇ ਮਜ਼ਦੂਰ ਦੀ ਵੀ ਮੌਤ ਹੋ ਗਈ ਹੈ ਉਹਨਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਕੀਤਾ ਜਾਵੇਗਾ,