ਅਬੋਹਰ: ਪੰਜਾਬ ਰਾਜਸਥਾਨ ਦੇ ਕਿਸਾਨ ਆਹਮੋ ਸਾਹਮਣੇ, ਰਾਜਸਥਾਨ ਦੇ ਕਿਸਾਨਾਂ ਨੇ ਪੰਜਾਬ ਰਾਜਸਥਾਨ ਸਰਹੱਦ ਤੇ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ
ਬੀਤੇ ਕੁਝ ਦਿਨਾਂ ਤੋਂ ਪੰਜਾਬ ਦੀ ਕਿਸਾਨ ਜਥੇਬੰਦੀਆਂ ਵੱਲੋਂ ਰਾਜਸਥਾਨ ਤੋਂ ਝੋਨੇ ਦੀ ਟਰਾਲੀਆਂ ਵੇਚਣ ਲਈ ਪੰਜਾਬ ਆ ਰਹੇ ਕਿਸਾਨਾਂ ਦੀਆਂ ਟਰਾਲੀਆਂ ਰੋਕ ਕੇ ਉਹਨਾਂ ਤੇ ਐਫਆਈਆਰ ਦਰਜ ਕਰਵਾਈ ਜਾ ਰਹੀ ਹੈ । ਇਸ ਦੇ ਰੋਸ਼ ਵਜੋਂ ਰਾਜਸਥਾਨ ਦੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਰਾਜਸਥਾਨ ਬਾਰਡਰ ਤੇ ਪੰਜਾਬ ਵੱਲੋਂ ਰਾਜਸਥਾਨ ਨੂੰ ਵਿਕਣ ਜਾ ਰਹੀਆਂ ਫਸਲਾਂ ਨੂੰ ਰੋਕਿਆ ਗਿਆ । ਇਸ ਮੌਕੇ ਤੇ ਉਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ।