ਜਲੰਧਰ 1: ਪੁਲਿਸ ਕਮਿਸ਼ਨਰ ਦਫਤਰ ਵਿਖੇ ਪੁਲਿਸ ਅਧਿਕਾਰੀਆਂ ਤੇ ਸੀਆਰਪੀਐਫ ਜਵਾਨਾਂ ਦੀ ਹੋਈ ਅਹਿਮ ਬੈਠਕ
ਪੁਲਿਸ ਕਮਿਸ਼ਨਰ ਦਫਤਰ ਵਿਖੇ ਪੁਲਿਸ ਅਧਿਕਾਰੀਆਂ ਅਤੇ ਸੀਆਰਪੀਐਫ ਜਵਾਨਾਂ ਦੀ ਲੋਕ ਸਭਾ ਚੋਣਾਂ 2024 ਦੌਰਾਨ ਜਿੰਮੇਵਾਰੀਆਂ ਦੀ ਰੂਪ ਰੇਖਾ ਦੇਣ ਲਈ ਬੈਠਕ ਕੀਤੀ ਗਈ। ਇਸ ਬੈਠਕ ਦੇ ਵਿੱਚ ਚੋਣਾਂ ਦੌਰਾਨ ਆਪਣੀ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾਉਣ ਦੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਨਾਲ ਹੀ ਕਿਹਾ ਗਿਆ ਕਿ ਜੇਕਰ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ 'ਤੇ ਉਸ ਖਿਲਾਫ ਕੜੀ ਕਾਰਵਾਈ ਹੋਵੇਗੀ।