ਮਲੋਟ: ਟਰੱਕ ਯੂਨੀਅਨ ਕੋਲ ਨੈਸ਼ਨਲ ਹਾਈਵੇ ਤੇ ਲਾਸ਼ ਰੋਡ ਤੇ ਰੱਖ ਲੋਕਾਂ ਨੇ ਲਗਾਇਆ ਧਰਨਾ, ਥਾਣਾ ਸਿਟੀ ਮੁਖੀ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ
Malout, Muktsar | Sep 16, 2025 ਐਤਵਾਰ ਨੂੰ ਮਲੋਟ ਟਰੱਕ ਯੂਨੀਅਨ ਨੇੜੇ ਇਕ ਮੋਟਰਸਾਈਕਲ ਦੀ ਟੱਕਰ ਨਾਲ ਇਕ ਪੈਦਲ ਜਾ ਰਹੇ ਵਿਅਕਤੀ ਦੀ ਹੋਈ ਮੌਤ ਮਾਮਲੇ ਨੂੰ ਲੈਕੇ ਅੱਜ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਨੈਸ਼ਨਲ ਹਾਈਵੇ ਤੇ ਟਰੱਕ ਯੂਨੀਅਨ ਕੋਲ ਸੜਕ ਤੇ ਲਾਸ਼ ਰੱਖ ਕਿ ਧਰਨਾ ਲਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ। ਸਿਟੀ ਮਲੋਟ ਪੁਲਸ ਨੇ ਮੌਕੇ ਤੇ ਪੁੱਜ ਕਿ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਅਤੇ ਧਰਨਾ ਖਤਮ ਕਰਾਇਆ।