ਲੁਧਿਆਣਾ ਪੂਰਬੀ: ਸੂਆ ਰੋਡ 'ਤੇ ਦੋ ਸਕੂਟਰੀਆਂ ਦੀ ਹੋਈ ਟੱਕਰ, ਸਥਾਨਕ ਲੋਕਾਂ ਨੇ ਕਿਹਾ- ਸੜਕਾਂ ਟੁੱਟੀਆਂ ਹੋਣ ਕਾਰਨ ਵਾਪਰਿਆ ਹਾਦਸਾ
ਲੁਧਿਆਣਾ ਦੇ ਗਿੱਲ ਰੋਡ ਸਥਿਤ ਸੂਆ ਰੋਡ ਤੇ ਸੜਕਾਂ ਟੁੱਟੀਆਂ ਹੋਣ ਕਾਰਨ ਲੋਕ ਰੋਂਗ ਸਾਈਡ ਆ ਰਹੇ ਸੀ ਅਤੇ ਦੋ ਸਕੂਟਰੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਹਾਲਾਂਕਿ ਦੋਨੇ ਹੀ ਵਿਅਕਤੀਆਂ ਨੂੰ ਗੁੱਝੀਆਂ ਸੱਟਾਂ ਲੱਗੀਆਂ ਨੇ ਫਿਲਹਾਲ ਉਹ ਠੀਕ ਨੇ ਪਰ ਰਾਹਗੀਰਾਂ ਨੇ ਪ੍ਰਸ਼ਾਸਨ ਖਿਲਾਫ ਅਤੇ ਸਰਕਾਰ ਖਿਲਾਫ ਗੁੱਸਾ ਜਾਹਿਰ ਕੀਤਾ ਕਿਹਾ ਕਿ ਸੜਕਾਂ ਨੂੰ ਨਹੀਂ ਬਣਾਇਆ ਜਾਂਦਾ ਕਿਹਾ ਜਲਦ ਤੋਂ ਜਲਦ ਇਸ ਸੜਕ ਨੂੰ ਵੀ ਬਣਾਇਆ ਜਾਵੇ ਤਾਂ ਕਿ ਰੋਂਗ ਸਾਈਡ ਨਾ ਜਾਣਾ ਪਵੇ