ਮਲੇਰਕੋਟਲਾ: ਤਿਉਹਾਰਾਂ ਦੇ ਮੱਦੇ ਨਜ਼ਰ ਜ਼ਿਲਾ ਮਲੇਰ ਕੋਟਲਾ ਦੇ ਐਸਐਸਪੀ ਗਗਨ ਅਜੀਤ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਦੇ ਨਾਲ ਕੱਢਿਆ ਗਿਆ ਫਲੈਗ ਮਾਰਚ।
ਤਿਉਹਾਰਾਂ ਦੇ ਮੱਦੇ ਨਜ਼ਰ ਪੁਲਿਸ ਸੁਰੱਖਿਆ ਅਧੀਨ ਮਲੇਰਕੋਟਲਾ ਦੇ ਡਾਕਟਰ ਜਾਕਰ ਹੁਸੈਨ ਸਟੇਡੀਅਮ ਤੋਂ ਇੱਕ ਫਲੈਗ ਮਾਰਚ ਪੁਲਿਸ ਵੱਲੋਂ ਐਸਐਸਪੀ ਗਗਨ ਅਜੀਤ ਸਿੰਘ ਦੀ ਰਹਿਨੁਮਾਈ ਹੇਠ ਬਾਜ਼ਾਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦੀ ਕੱਢਿਆ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਹੁਲੜਬਾਜ ਜਾਂ ਸ਼ਰਾਰਤੀ ਨੂੰ ਆਖਰ ਵੇਖਿਆ ਜਾਂਦਾ ਹੈ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਏ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।