ਅੰਮ੍ਰਿਤਸਰ 2: ਅੰਮ੍ਰਿਤਸਰ 'ਚ ਵਿਸ਼ਾਲ ਚੱਡਾ ਦੇ ਬਿਆਨ 'ਤੇ ਹਨੀ ਟਰੈਪ ਤੇ ਬਲੈਕਮੇਲਿੰਗ ਮਾਮਲੇ ਵਿੱਚ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ
ਅੰਮ੍ਰਿਤਸਰ 'ਚ ਵਿਸ਼ਾਲ ਚੱਡਾ ਨੇ ਤਿੰਨ ਲੋਕਾਂ ਉੱਤੇ ਬਲੈਕਮੇਲ ਕਰਕੇ ਲੱਖਾਂ ਰੁਪਏ ਅਤੇ 282 ਗ੍ਰਾਮ ਸੋਨਾ ਹੜਪਣ ਦਾ ਦੋਸ਼ ਲਗਾਇਆ। ਉਸ ਨੇ ਕਿਹਾ ਕਿ ਭਾਰਤੀ ਚੌਹਾਨ ਨੇ ਹਨੀ ਟਰੈਪ 'ਚ ਫਸਾ ਕੇ ਹੋਰ ਜਾਇਦਾਦ ਹੱਥੀ ਕਰਨੀ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਮਾਨਵ ਅਰੋੜਾ, ਭਗਵਤ ਸਿੰਘ ਦੀ ਪਤਨੀ ਤੇ ਭਾਰਤੀ ਚੌਹਾਨ ਖ਼ਿਲਾਫ਼ ਐਫਆਈਆਰ ਕੇਸ ਦਰਜ ਕੀਤਾ।