ਅਬੋਹਰ ਰੋਡ ਤੇ ਰਾਜਿੰਦਰ ਭੁਜੀਆ ਵਾਲੇ ਦਾ ਭਾਜਪਾ ਮੰਡਲ 3 ਦੇ ਪ੍ਰਧਾਨ ਵਜੋਂ ਤਾਜਪੋਸ਼ੀ ਸਮਾਗਮ, ਸੀਨੀਅਰ ਭਾਜਪਾ ਆਗੂ ਪਹੁੰਚੇ
Sri Muktsar Sahib, Muktsar | May 5, 2025
ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਤੇ ਭਾਜਪਾ ਮੰਡਲ 3 ਦੇ ਨਵ ਨਿਯੁਕਤ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ ਦਾ ਤਾਜਪੋਸ਼ੀ ਸਮਾਗਮ ਹੋਇਆ। ਜਿਲਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਹੇਠ ਐਤਵਾਰ ਦੀ ਦੇਰ ਸ਼ਾਮ ਸੱਤ ਵਜੇ ਸ਼ੁਰੂ ਹੋਇਆ ਇਹ ਤਾਜਪੋਸ਼ੀ ਸਮਾਗਮ ਦੇਰ ਰਾਤ ਤੱਕ ਚੱਲਿਆ ਜਿਸ ਚ ਜਿਲੇ ਦੇ ਸੀਨੀਅਰ ਭਾਜਪਾ ਆਗੂ ਸ਼ਾਮਲ ਹੋਏ ਤੇ ਨਵ ਨਿਯੁਕਤ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ ਨੂੰ ਹਾਰ ਪਵਾ ਕੇ ਵਧਾਈਆਂ ਦਿੱਤੀਆਂ।