ਭਿੱਖੀਵਿੰਡ: ਪਿੰਡ ਕੈਰੋ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 65 ਲੱਖ ਰੁਪਏ ਦੀ ਲਾਗਤ ਦੇ ਨਾਲ ਕੈਰੋ ਮੰਡੀ ਦੇ ਸ਼ੈੱਡ ਦਾ ਕੀਤਾ ਗਿਆ ਉਦਘਾਟਨ
ਪਿੰਡ ਕੈਰੋ ਵਿਖੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 65 ਲੱਖ ਰੁਪਏ ਦੀ ਲਾਗਤ ਦੇ ਨਾਲ ਕੈਰੋ ਮੰਡੀ ਦੇ ਸ਼ੈੱਡ ਦਾ ਉਦਘਾਟਨ ਕੀਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾ ਪੱਟੀ ਤੋਂ ਐਮ.ਐਲ.ਏ ਜਤਾਇਆ ਹੈ ਉਸੇ ਤਰ੍ਹਾਂ ਹੀ ਹੁਣ ਆਪ ਸਭ ਦੇ ਪਿਆਰ ਦੇ ਸਦਕਾ ਹੀ ਮੈਨੂੰ ਐਮਪੀ ਦੀ ਟਿਕਟ ਮਿਲੀ ਹੈ ਤੇ ਹੁਣ ਵੀ ਆਪ ਸਭ ਦੇ ਪਿਆਰ ਦੇ ਸਦਕਾ ਹੀ ਮੈਨੂੰ ਜਿੱਤ ਪ੍ਰਾਪਤ ਹੋਵੇਗੀ ।