ਭਿੱਖੀਵਿੰਡ: ਵਾਰਡ ਨੰਬਰ ਇੱਕ ਵਿਖੇ 1 ਵਿਅਕਤੀ 'ਤੇ 3 ਅਣਪਛਾਤੇ ਵਿਅਕਤੀਆਂ ਨੇ ਦਾਤਰਾਂ ਨਾਲ ਕੀਤਾ ਹਮਲਾ, ਪੀੜਤ ਹੋਇਆ ਗੰਭੀਰ ਜ਼ਖਮੀ
ਅੱਜ ਭਿੱਖੀਵਿੰਡ ਦੇ ਵਾਰਡ ਨੰਬਰ ਇੱਕ 'ਚ ਬਲੇਰ ਰੋਡ 'ਤੇ ਇੱਕ ਵਿਅਕਤੀ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਦਾਤਰਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਪੀੜਤ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਅਨੁਸਾਰ ਪੁਲਿਸ ਵੱਲੋਂ ਮੁਲਜ਼ਮਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।