ਰਾਏਕੋਟ: ਰਾਏਕੋਟ ਪਾਵਰਕਾਮ ਦੇ ਕੰਟਰੈਕਟ ਬੇਸ ਬਿਜਲੀ ਮੁਲਾਜ਼ਮ ਨੂੰ ਲੱਗਿਆ ਕਰੰਟ, ਐਸਡੀਐਮ ਦਫ਼ਤਰ ਵਿਖੇ ਬਿਜਲੀ ਸਪਲਾਈ ’ਚ ਪਏ ਨੁਕਸ ਦੂਰ ਕਰਨ ਗਿਆ ਸੀ
ਐਸਡੀਐਮ ਦਫ਼ਤਰ 'ਚ ਬਿਜਲੀ ਦੀ ਮੁਰੰਮਤ ਕਰਨ ਗਏ ਇੱਕ ਬਿਜਲੀ ਮੁਲਾਜ਼ਮ ਨੂੰ ਜ਼ਬਰਦਸਤ ਕਰੰਟ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਾਏਕੋਟ ਪਾਵਰਕਾਮ ਸਬ-ਡਵੀਜਨ 'ਚ ਕੰਮ ਕਰਦਾ ਸੰਦੀਪ ਸਿੰਘ ਆਪਣੇ ਦੋ ਹੋਰਨਾਂ ਸਾਥੀਆਂ ਨਾਲ ਐਸਡੀਐਮ ਦਫ਼ਤਰ 'ਚ ਆਈ ਨੁਕਸ ਨੂੰ ਦੂਰ ਕਰਨ ਗਿਆ ਸੀ ਪਰ ਬਿਜਲੀ ਟ੍ਰਾਂਸਫਾਰਮਰ ਦੀ ਸਵਿੱਚ ਬੰਦ ਕਰਨ ਸਮੇਂ ਉਸ ਨੂੰ ਇੱਕਦਮ ਜਬਰਦਸਤ ਝਟਕਾ ਲਗਾ ਗਿਆ।