ਮਲੋਟ: ਮਲੋਟ ਵਿਖੇ ਭਾਜਪਾ ਨੇ ਮੋਦੀ ਜੀ ਦੇ ਜਨਮਦਿਨ ਤੇ ਕੀਤੀ ਪਾਰਕ ਦੀ ਸਫਾਈ ਤੇ ਲਗਾਇਆ ਖੂਨਦਾਨ ਕੈਂਪ
Malout, Muktsar | Sep 17, 2025 ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਸੰਬੰਧ ਵਿੱਚ ਮਨਾਏ ਜਾ ਰਹੇ ਸੇਵਾ ਪੰਦਰਵਾੜਾ ਤਹਿਤ ਅੱਜ ਮਲੋਟ ਵਿਖੇ ਭਾਜਪਾ ਵੱਲੋਂ ਕ੍ਰਿਸ਼ਨਾ ਨਗਰ ਕੈਂਪ ਪਾਰਕ ਵਿਚ ਸਫਾਈ ਕੀਤੀ, ਲੱਡੂ ਵੰਡੇ। ਜਾਣਕਾਰੀ ਦਿੰਦਿਆ ਪ੍ਰਧਾਨ ਸੁਸ਼ੀਲ ਜਲਹੋਤਰਾ ਨੇ ਦੱਸਿਆ ਕਿ ਇਸ ਤੋਂ ਬਾਅਦ ਸ੍ਰੀ ਕ੍ਰਿਸ਼ਨਾ ਮੰਦਰ ਧਰਮਸ਼ਾਲਾ ਮੰਡੀ ਹਰਜੀ ਰਾਮ ਵਿਖੇ ਪਾਰਟੀ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵੀ ਭਾਜਪਾ ਵਰਕਰਾਂ ਨੇ ਖੂਨਦਾਨ ਕੀਤਾ।