ਜਲੰਧਰ 1: ਲੱਧੇਵਾਲੀ ਵਿਖੇ ਚੋਰਾਂ ਨੇ ਐਸਬੀਆਈ ਦਾ ਏਟੀਐਮ ਕੱਟ ਕੇ ਲੱਖਾਂ ਰੁਪਏ ਦਾ ਕੈਸ਼ ਕੀਤਾ ਚੋਰੀ
ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਲੱਧੇਵਾਲੀ ਵਿਖੇ ਇੱਕ ਐਸਬੀਆਈ ਦਾ ਏਟੀਐਮ ਹੈ ਜਿਸ ਤੇ ਕਿ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਏਟੀਐਮ ਕੱਟ ਕੇ ਚੋਰਾਂ ਵੱਲੋਂ ਲੱਖਾਂ ਦਾ ਕੈਸ਼ ਚੋਰੀ ਕਰ ਦਿੱਤਾ ਹੈ। ਫਿਲਹਾਲ ਕਿੰਨਾ ਕੁ ਕੈਸ਼ ਚੋਰੀ ਹੋਇਆ ਇਹ ਇਸ ਸੰਬੰਧੀ ਬੈਂਕ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਚੋਰਾਂ ਨੂੰ ਗਿਰਫਤਾਰ ਕਰ ਲਿੱਤਾ ਜਾਵੇਗਾ।