ਬਠਿੰਡਾ: ਸਰਕਾਰੀ ਰਜਿੰਦਰਾ ਕਾਲਜ ਵਿਖੇ ਨਸ਼ੇ ਦੀ ਬੁਰਾਈ ਨੂੰ ਦੂਰ ਕਰਨਾ ਸਾਡਾ ਸਭ ਦਾ ਮੁੱਢਲਾ ਫਰਜ਼ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਨਸ਼ੇ ਦੀ ਭੈੜੀ ਅਲਾਮਤ ਨੂੰ ਖਤਮ ਕਰ ਲਈ ਸਾਡਾ ਸਾਰਿਆਂ ਦਾ ਇੱਕਜੁੱਟ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਕਿਹਾ ਕਿ ਜੋ ਵਿਅਕਤੀ ਨਸ਼ੇ ਦਾ ਆਦੀ ਹੁੰਦਾ ਹੈ ਉਹ ਆਪਣੀ ਮੌਤ ਨੂੰ ਬੁਲਾਵਾ ਦੇ ਰਿਹਾ ਹੁੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਨਸ਼ੇ ਵਰਗੇ ਕੋਹੜ ਨੂੰ ਤਿਆਗਣਾ ਹੀ ਸਾਡਾ ਅਸਲ ਧਰਮ ਹੈ।