ਮੁਕਤਸਰ: ਰੇਲਵੇ ਸਟੇਸ਼ਨ ਨੇੜੇ ਹੋਈ ਮੀਟਿੰਗ 'ਚ ਵਿਪਰ ਬੰਧੂ ਸਭਾ ਦੇ ਪ੍ਰਧਾਨ ਬਣੇ ਪੰਡਿਤ ਸਤਵੀਰ ਸ਼ਾਸਤਰੀ ਅਤੇ ਪੰਡਿਤ ਮੰਨੂ ਨੂੰ ਚੁਣਿਆ ਗਿਆ ਮੀਤ ਪ੍ਰਧਾਨ
ਰੇਲਵੇ ਸਟੇਸ਼ਨ ਨੇਡ਼ੇ ਨਿੱਜੀ ਹੋਟਲ ਚ ਸ਼ਹਿਰ ਦੇ ਕਰਮਕਾਂਡੀ ਬ੍ਰਾਹਮਣਾਂ ਤੇ ਮੰਦਿਰਾਂ ਦੇ ਪੁਜਾਰੀਆਂ ਦੀ ਮੀਟਿੰਗ ਹੋਈ। ਮੀਟਿੰਗ ਚ ਕਰਮਕਾਂਡੀ ਬ੍ਰਾਹਮਣਾਂ, ਪੁਜਾਰੀਆਂ ਤੇ ਜੋਤਿਸ਼ਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਪਰ ਬੰਧੂ ਸਭਾ ਦਾ ਗਠਨ ਕੀਤਾ ਗਿਆ। ਜਿਸਦਾ ਪ੍ਰਧਾਨ ਪੰ. ਸਤਵੀਰ ਸ਼ਾਸਤਰੀ ਨੂੰ ਬਣਾਇਆ ਗਿਆ। ਜਦਕਿ ਪੰ. ਆਦੇਸ਼ ਸ਼ਰਮਾ ਮੰਨੂੰ ਮੀਤ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਪੰ. ਹਰੀਦੇਵ ਅਰਜੁਨ ਨੂੰ ਚੇਅਰਮੈਨ, ਸ਼ਾਂਤੀ ਲਾਲ ਨੂੰ ਸਰਪਰਸਤ ਚੁਣਿਆ ਗਿਆ।