ਬਠਿੰਡਾ: ਹਾਕੀ ਐਸਟੋਟਰਫ ਗ੍ਰਾਉਂਡ ਵਿੱਚ "ਸੰਪਰਕ ਪ੍ਰੋਜੈਕਟ" ਅਧੀਨ ਲੜਕੀਆਂ ਦੇ ਹਾਕੀ ਮੁਕਾਬਲੇ ਕਰਵਾਏ ਗਏ
ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਤਹਿਤ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਹਾਕੀ ਐਸਟੋਟਰਫ ਗ੍ਰਾਉਂਡ ਵਿੱਚ "ਸੰਪਰਕ ਪ੍ਰੋਜੈਕਟ" ਅਧੀਨ ਲੜਕੀਆਂ ਦੇ ਹਾਕੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਖਿਡਾਰੀਆਂ ਦਾ ਹੌਸਲਾ ਵਧਾਇਆ ਗਿਆ ਅਤੇ ਨਸ਼ਿਆਂ ਦੇ ਖ਼ਿਲਾਫ਼ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਪੈਸ਼ਲ ਡੀ.ਜੀ.ਪੀ. (PSPCL) ਜਤਿੰਦਰ ਜੈਨ ਨੇ ਸ਼ਿਰਕਤ ਕੀਤੀ।