ਮਲੋਟ: ਜਲਾਲਾਬਾਦ ਰੋਡ 'ਤੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ, ਲੋਕ ਪਰੇਸ਼ਾਨ #jansamasya
ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਲੰਬੇ ਸਮੇਂ ਤੋਂ ਪਏ ਟੋਏ ਸੜਕ ਹਾਦਸਾ ਨੂੰ ਸੱਦਾ ਦਿੰਦੇ ਦਿਖਾਈ ਦੇ ਰਹੇ ਨੇ ਜਿਸ ਦੇ ਚਲਦੇ ਲੋਕ ਵੀ ਪਰੇਸ਼ਾਨ ਹੋ ਰਹੇ ਨੇ। ਇਸ ਸਬੰਧੀ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਵਜੇ ਜਿਲਾ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਤੇ ਸਮਾਜ ਸੇਵੀ ਰਾਜਵੀਰ ਰਾਜੂ ਨੇ ਮੌਕੇ ਦਾ ਦੌਰਾ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹ ਸੜਕ ਨਵੇਂ ਸਿਰਿਓ ਬਣਾਉਣ ਦੀ ਮੰਗ ਕੀਤੀ ਤਾਂ ਜੋ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ।