ਨਵਾਂਸ਼ਹਿਰ: ਥਾਣਾ ਸਿਟੀ ਨਵਾਂਸ਼ਹਿਰ ਪੁਲਿਸ ਨੇ ਚਾਰ ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕੀਤਾ ਕਾਬੂ
ਨਵਾਂਸ਼ਹਿਰ: ਅੱਜ ਮਿਤੀ 17 ਸਤੰਬਰ 2025 ਦੀ ਸ਼ਾਮ 6 ਵਜੇ ਥਾਣਾ ਸਿਟੀ ਨਵਾਂਸ਼ਹਿਰ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਏਐਸਆਈ ਦੂਣੀ ਚੰਦ ਨੇ ਗੜਸ਼ੰਕਰ ਰੋਡ ਵੱਲ ਜਾਂਦੇ ਹੋਏ ਪਿੰਡ ਮੁਬਾਰਕਪੁਰ ਨਜ਼ਦੀਕ ਇੱਕ ਧਾਰਮਿਕ ਸਥਾਨ ਵੱਲੋਂ ਪੈਦਲ ਆ ਰਹੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਵੱਲੋਂ ਸੁੱਟੇ ਲਿਫਾਫੇ ਵਿੱਚੋਂ ਚਾਰ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਆਰੋਪੀ ਦੀ ਪਹਿਚਾਣ ਨਵਾਂਸ਼ਹਿਰ ਨਿਵਾਸੀ ਗੋਰਵ ਪੁੱਤਰ ਰਾਕੇਸ਼ ਕੁਮਾਰ ਦੇ ਰੂਪ ਵਿੱਚ ਹੋਈ ਹੈ।