ਜਲੰਧਰ 1: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਵਲੋਂ ਨਿੱਕੂ ਪਾਰਕ ਦਾ ਕੀਤਾ ਗਿਆ ਦੌਰਾ
ਡਿਪਟੀ ਕਮਿਸ਼ਨਰ 'ਡਾ.ਹਿਮਾਂਸ਼ੂ ਅਗਰਵਾਲ' ਵਲੋਂ ਅੱਜ ਨਿੱਕੂ ਪਾਰਕ ਵਿਖੇ, ਬੱਚਿਆਂ ਦੇ ਮਨੋਰੰਜਨ ਲਈ ਲਗਾਏ ਗਏ ਝੂਲਿਆਂ, ਪਾਰਕ ਵਿਖੇ, ਸਾਫ਼-ਸਫ਼ਾਈ ਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਮਸਲਿਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਪਾਰਕ ਦਾ ਦੌਰਾ ਕਰਨ ਮਗਰੋਂ, ਮਾਡਲ ਟਾਊਨ ਚਿਲਡਰਨ ਪਾਰਕ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ, ਸਾਰੇ ਝੂਲਿਆਂ ਦੀ ਤਕਨੀਕੀ ਸਮੀਖਿਆ ਕਰਵਾਈ ਜਾਵੇ। ਲੋੜ ਅਨੁਸਾਰ ਸੁਰੱਖਿਆ ਆਡਿਟ ਵੀ ਕਰਵਾਇਆ ਜਾਵੇ।