ਬੱਸੀ ਪਠਾਣਾ: ਅਨਾਜ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਹੋਈ ਸ਼ੁਰੂ, ਫਸਲਾਂ ਦੀ ਆਮਦ ਨਾ ਦੇ ਬਰਾਬਰ - ਮੰਡੀ ਸੁਪਰਵਾਈਜ਼ਰ ਸੁਖਦੇਵ ਸਿੰਘ
ਬਸੀ ਪਠਾਣਾ ਦੇ ਮੰਡੀ ਸੁਪਰਵਾਈਜ਼ਰ ਸੁਖਦੇਵ ਸਿੰਘ ਨੇ ਕਿਹਾ ਕਿ ਅਨਾਜ ਮੰਡੀਆਂ ਵਿੱਚ 1 ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਮੰਡੀਆਂ ਦੇ ਵਿੱਚ ਫਸਲ ਦੀ ਆਮਦ ਬਿਲਕੁਲ ਨਾਂ ਦੇ ਬਰਾਬਰ ਹੈ। ਉਨ੍ਹਾਂ ਹੋਰ ਦੱਸਿਆ ਕਿ ਖਰੀਦ ਏਜੰਸੀਆਂ ਵੀ ਅਲਾਟ ਹੋ ਚੁੱਕੀਆਂ ਹਨ ਅਤੇ ਮੰਡੀਆਂ ਦੇ ਵਿੱਚ ਸਫਾਈ ਪ੍ਰਬੰਧ ਵੀ ਮੁਕੰਮਲ ਹੋ ਚੁੱਕੇ ਹਨ।