ਮਲੇਰਕੋਟਲਾ: ਸਿਟੀ ਪੁਲਿਸ ਮਲੇਰਕੋਟਲਾ ਨੇ ਨਾਕਾ ਬੰਦੀ ਦੌਰਾਨ 2 ਵਿਅਕਤੀਆਂ ਨੂੰ 1 ਕਾਰ ਅਤੇ 6 ਗ੍ਰਾਮ ਹੈਰੋਇਨ ਚਿੱਟੇ ਦੇ ਨਾਲ ਕੀਤਾ ਗ੍ਰਿਫਤਾਰ
ਥਾਣਾ ਸਿਟੀ ਪੁਲਿਸ ਨੇ ਮਲੇਰਕੋਟਲਾ ਵਿਖੇ ਨਾਕਾ ਬੰਦੀ ਦੌਰਾਨ ਇੱਕ ਕਾਰ ਨੂੰ ਰੋਕ ਕੇ ਉਸਨੂੰ ਚੈੱਕ ਕੀਤਾ ਅਤੇ ਕਾਰ ਵਿਚੋਂ 6 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਮਾਨਯੋਗ ਐਸਐਸਪੀ ਸਿਮਰਤ ਕੌਰ ਦੇ ਹੁਕਮਾਂ ਮੁਤਾਬਕ ਨਸ਼ਾ ਵੇਚਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।