ਬਠਿੰਡਾ: ਬੀੜ ਤਲਾਬ ਬਸਤੀ ਵਿਖੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਚ ਤਿੰਨ ਗੰਭੀਰ ਜ਼ਖਮੀ
ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਵਿੱਕੀ ਨੇ ਦੱਸਿਆ ਹੈ ਕਿ ਐਕਸੀਡੈਂਟ ਦੀ ਸੂਚਨਾ ਸਾਨੂੰ ਪ੍ਰਾਪਤ ਹੋਈ ਸੀ ਮੌਕੇ ਤੇ ਜਾ ਕੇ ਦੇਖਿਆ ਤਾਂ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਹੋਈ ਜਿਸ ਵਿੱਚ ਦੋ ਮਹਿਲਾ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋਇਆ ਹੈ ਸਾਡੇ ਵੱਲੋਂ ਚੁੱਕ ਕੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਹੈ।