ਜਲੰਧਰ 1: ਡਾ ਬੀ ਆਰ ਅੰਬੇਡਕਰ ਚੌਂਕ ਵਿਖੇ ਵੱਖ ਵੱਖ ਸਮੁਦਾਇ ਦੇ ਆਗੂਆਂ ਵੱਲੋਂ ਹੁਸ਼ਿਆਰਪੁਰ ਵਿਖੇ 5 ਸਾਲਾ ਬੱਚੇ ਦੇ ਨਾਲ ਰੇਪ ਅਤੇ ਕਤਲ ਮਾਮਲੇ ਚ ਧਰਨਾ
ਡਾ. ਬੀ ਆਰ ਅੰਬੇਡਕਰ ਚੌਂਕ ਵਿਖੇ ਵੱਖ ਵੱਖ ਸਮੁਦਾਇ ਦੇ ਆਗੂਆਂ ਵੱਲੋਂ ਹੁਸ਼ਿਆਰਪੁਰ ਵਿਖੇ ਪੰਜ ਸਾਲਾਂ ਬੱਚੇ ਦੇ ਨਾਲ ਰੇਪ ਅਤੇ ਕਤਲ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ ਹੈ। ਉਹਨਾਂ ਨੇ ਆਰੋਪੀ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਇਹ ਕਿ ਇਦਾਂ ਦੀ ਦਰਿੰਦਗੀ ਜੋ ਬੱਚੇ ਦੇ ਨਾਲ ਉਸ ਪ੍ਰਵਾਸੀ ਮਜ਼ਦੂਰ ਨੇ ਕੀਤੀ ਹੈ ਉਸ ਦੀ ਉਸਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਸ ਦੀ ਕੜੀ ਸਜ਼ਾ ਫਾਂਸੀ ਹੈ।