ਭਾਰਤ ਵਿਕਾਸ ਪਰਿਸ਼ਦ, ਮਲੋਟ ਵੱਲੋਂ ਲਾਏ ਗਏ ਨੱਕ ਕੰਨ ਅਤੇ ਗਲੇ ਦੇ ਫਰੀ ਚੈਕ ਅਪ ਕੈਂਪ ਵਿੱਚ ਨੱਕ ਕੰਨ ਅਤੇ ਗਲੇ ਦੇ 97 ਰੋਗੀਆਂ ਨੇ ਚੈੱਕ-ਅਪ ਕਰਵਾਇਆ । ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪਰਿਸ਼ਦ ਦੇ ਸਕੱਤਰ ਰਜਿੰਦਰ ਨਾਗਪਾਲ, ਪ੍ਰੋਜੈਕਟ ਇੰਚਾਰਜ ਰਜਿੰਦਰ ਪਪਨੇਜਾ ਨੇ ਦੱਸਿਆ ਗਿਆ ਕਿ ਐਡਵਰਡ ਗੰਜ ਹਸਪਤਾਲ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਨੱਕ ਕੰਨ ਅਤੇ ਗਲੇ ਦੇ ਰੋਗਾਂ ਦੇ ਮਾਹਿਰ ਡਾਕਟਰ ਐਮ ਐਸ ਤਿੰਨਾ ਵਲੋਂ ਚੈੱਕਅਪ ਕੀਤਾ ਗਿਆ। ਫਰੀ ਦਵਾਈਆਂ ਦਿੱਤੀਆਂ ਗਈਆਂ