ਭੋਗਪੁਰ: ਭੋਗਪੁਰ ਵਿਖੇ ਖੰਡ ਮਿਲ ਵਿੱਚ ਸੀਐਨਜੀ ਪਲਾਟ ਦੇ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਕੋਟਲੀ ਅਤੇ ਐਸਡੀਐਮ ਵਿੱਚ ਹੋਈ ਤਿੱਖੀ ਬਹਿਸ
ਭੋਗਪੁਰ ਵਿਖੇ ਖੰਡ ਮਿਲ ਦੇ ਵਿੱਚ ਸੀਐਨਜੀ ਪਲਾਂਟ ਦੇ ਮਸਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਵੱਲੋਂ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਕੋਈ ਮਸਲਾ ਹੱਲ ਤਾਂ ਨਹੀਂ ਹੋਇਆ। ਲੇਕਿਨ ਕਾਂਗਰਸੀ ਵਿਧਾਇਕ ਅਤੇ ਐਸਡੀਐਮ ਵਿਵੇਕ ਕੁਮਾਰ ਮੋਦੀ ਵਿਚਾਲੇ ਬਹਿਸ ਛੇੜ ਗਈ ਅਤੇ ਦੋਨੋਂ ਹੀ ਆਹਮਣੇ ਸਾਹਮਣੇ ਹੋ ਗਏ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਮੀਟਿੰਗ ਛੱਡ ਕੇ ਉਥੋਂ ਚਲੇ ਗਏ।