ਜਲੰਧਰ 1: ਬੀਤੇ ਦਿਨ ਪ੍ਰੀਤ ਨਗਰ ਵਿਖੇ ਮਾਸੂਮ ਬੱਚੀ ਦੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਆਰੋਪੀ ਖਿਲਾਫ ਪੋਸਕੋ ਐਕਟ ਕੀਤਾ ਦਰਜ
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਪ੍ਰੀਤ ਨਗਰ ਵਿਖੇ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਮਾਸੂਮ ਬੱਚੀ ਦੇ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਤਹਿਤ ਲੋਕਾਂ ਨੇ ਉਸਨੂੰ ਫੜਿਆ ਤੇ ਥਾਣਾ ਅੱਠ ਦੀ ਪੁਲਿਸ ਦੇ ਹਵਾਲੇ ਕੀਤਾ ਅਤੇ ਪੁਲਿਸ ਵੱਲੋਂ ਆਰੋਪੀ ਖਿਲਾਫ ਪੋਸਟਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਸੀ ਤੇ ਅਗਲੀ ਕਾਰਵਾਈ ਆਰੰਭ ਕਰ ਲਿੱਤੀ ਹੈ।