ਮਲੋਟ: ਰੇਲਵੇ ਲਾਈਨ ਕੋਲ ਰੇਲਵੇ ਪੁਲਸ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Malout, Muktsar | Sep 14, 2025 ਰੇਲਵੇ ਪੁਲਸ ਨੂੰ ਮਲੋਟ ਰੇਲਵੇ ਲਾਈਨ ਕੋਲ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਰੇਲਵੇ ਪੁਲਸ ਚੌਂਕੀ ਦੇ ਏ.ਐਸ.ਆਈ.ਹੀਰਾ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਸੂਚਨਾ ਦਿੱਤੀ ਕਿ ਕੋਈ ਵਿਅਕਤੀ ਰੇਲਵੇ ਮਾਲ ਗੁਦਾਮਾਂ ਨੇੜੇ ਰੇਲ ਪਟੜੀ ਕੋਲ ਪਿਆ ਹੈ। ਰੇਲਵੇ ਪੁਲਸ ਟੀਮ ਨੇ ਮੌਕੇ ਤੇ ਜਾਕੇ ਵੇਖਿਆ ਤਾਂ ਉਕਤ ਵਿਅਕਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਵਿਅਕਤੀ ਦੀ ਉਮਰ 65ਸਾਲ ਹੈ, ਨੀਲੇ ਰੰਗ ਦੀ ਟੀ ਸ਼ਰਟ ਪਾਈ ਹੈ।