ਬਲਾਚੌਰ: ਕਿਸਾਨਾਂ ਮਜ਼ਦੂਰਾਂ ਦਾ ਸੰਘਰਸ਼ ਜਿੱਤ ਤੱਕ ਜਾਰੀ ਰਹੇਗਾ ਇਸ ਸੰਬੰਧੀ ਅੱਜ ਮੀਟਿੰਗ ਪਿੰਡ ਟੌਂਸਾ ਵਿਖੇ ਹੋਈ।
ਅੱਜ ਨੇੜਲੇ ਪਿੰਡ ਟੋਸਾ ਵਿੱਚ ਕਿਸਾਨ ਮਜ਼ਦੂਰ ਮੋਰਚਾ ਯੂਨਿਟ ਪਿੰਡ ਟੌਂਸਾ ਦੀ ਮੀਟਿੰਗ ਬਲਵੀਰ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਜਿੱਤ ਤੱਕ ਜਾਰੀ ਰਹੇਗਾ। ਉਹਨਾਂ ਨੇ ਕਿਹਾ ਭਾਵੇਂ ਅੰਦੋਲਨ ਦਾ ਸਰੂਪ ਸਮੇਂ ਮੁਤਾਬਿਕ ਬਦਲਦਾ ਰਹੇਗਾ ਪਰ ਅਸੀਂ ਜਿੱਤ ਤੱਕ ਲੜਾਂਗੇ।