ਮਲੋਟ: ਅੰਗਰੇਜ ਸਿੰਘ ਨੇ ਸੰਭਾਲਿਆ ਮਲੋਟ ਦੇ ਨਵੇਂ ਡੀ.ਐਸ.ਪੀ.ਵਜੋਂ ਚਾਰਜ
Malout, Muktsar | Oct 14, 2025 ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਡੀ.ਐਸ.ਪੀ.ਦੇ ਕੀਤੇ ਤਬਾਦਲਿਆਂ ਤਹਿਤ ਮਲੋਟ ਦੇ ਉਪ ਪੁਲਸ ਕਪਤਾਨ ਇਕਬਾਲ ਸਿੰਘ ਸੰਧੂ ਦੀ ਬਦਲੀ ਉਪ ਮੰਡਲ ਪੁਲਸ ਜੈਤੋ ਦੀ ਹੋ ਗਈ ਹੈ। ਉਨ੍ਹਾਂ ਦੀ ਥਾਂ ਤੇ ਮਲੋਟ ਵਿਖੇ ਅੰਗਰੇਜ ਸਿੰਘ ਪੀ.ਪੀ.ਐਸ.ਨੂੰ ਨਵੇਂ ਉਪ ਕਪਤਾਨ ਪੁਲਸ ਨਿਯੁਕਤ ਕੀਤਾ ਹੈ। ਅੰਗਰੇਜ ਸਿੰਘ ਵਿਜੀਲੈਂਸ ਦਫ਼ਤਰ ਤੋਂ ਬਦਲ ਕਿ ਆਏ ਹਨ। ਉਨ੍ਹਾਂ ਨੇ ਅੱਜ ਮਲੋਟ ਵਿਖੇ ਆਪਣਾ ਚਾਰਜ ਸੰਭਾਲ ਲਿਆ ਹੈ।