ਵਿਸ਼ਵ ਪ੍ਰਸਿੱਧ ਨਾਨਕਸਰ ਵਾਲਿਆਂ ਸੰਪਰਦਾਇ ਦੇ ਪਾਵਨ ਅਸਥਾਨ ਠਾਠ ਦਮਦਮਾ ਸਾਹਿਬ ਪਿੰਡ ਝੋਰੜਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੰਚਾਰਜ ਬਿਕਰਮਜੀਤ ਸਿੰਘ ਖਾਲਸਾ ਨਤਮਸਤਕ ਹੋਏ। ਗੁਰੂ ਚਰਨਾਂ ਵਿਚ ਸੁਖ-ਸਾਂਤੀ ਤੇ ਚੜ੍ਹਦੀ ਕਲਾਂ ਲਈ ਅਰਦਾਸ ਬੇਨਤੀ ਕੀਤੀ। ਉਨ੍ਹਾਂ ਬਾਬਾ ਗੁਰਜੀਤ ਸਿੰਘ ਜੀ ਤੋਂ ਆਸ਼ੀਰਵਾਦ ਲਿਆ।