ਬਾਘਾ ਪੁਰਾਣਾ: ਪੁਲਿਸ ਵੱਲੋਂ ਬਾਘਾਪੁਰਾਣਾ ਮੇਨ ਚੌਕ ਵਿਖੇ ਸੱਕੀ ਵਾਹਨਾਂ ਦੇ ਕੀਤੀ ਚੈਕਿੰਗ, 10 ਮੋਟਰਸਾਈਕਲ ਦੇ ਕੀਤੇ ਚਲਾਨ
ਬਾਘਾਪੁਰਾਣਾ ਪੁਲਿਸ ਵੱਲੋਂ ਬਾਘਾਪੁਰਾਣਾ ਦੇ ਮੇਨ ਚੌਂਕ ਵਿਖੇ ਨਾਕਾਬੰਦੀ ਕਰਕੇ ਸੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕਰੀਬ 10 ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ। ਮੌਕੇ ਤੇ ਮੌਜੂਦ ਬਾਘਾਪੁਰਾਣਾ ਦੇ ਐਸਐਚਓ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ, ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਕਾਰਵਾਈ ਕੀਤੀ ਗਈ।