ਫਾਜ਼ਿਲਕਾ: ਸੜਕ ਵਿਚਾਲੇ ਰੋਡਵੇਜ ਦੀਆਂ ਬੱਸਾਂ ਲਾ ਕੇ ਰੋਡਵੇਜ਼ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ, ਫਲਾਈਓਵਰ ਤੇ ਲਾਇਆ ਧਰਨਾ
ਪੰਜਾਬ ਸਰਕਾਰ ਦੀ ਕਿਲੋਮੀਟਰ ਬੱਸ ਨੀਤੀ ਦੇ ਵਿਰੋਧ ਦੇ ਵਿੱਚ ਅੱਜ ਰੋਡਵੇਜ਼ ਅਤੇ ਪੀਆਰਟੀਸੀ ਕਰਮਚਾਰੀਆਂ ਨੇ ਪੰਜਾਬ ਰਾਜਸਥਾਨ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪਹਿਲਾਂ ਦੁਪਹਿਰ 12 ਤੋਂ 2 ਵਜੇ ਤੱਕ ਬੱਸ ਸਟੈਂਡ ਬੰਦ ਰੱਖਣ ਦੀ ਘੋਸ਼ਣਾ ਕੀਤੀ ਗਈ ਸੀ । ਜਿਸ ਤੋਂ ਬਾਅਦ ਕਰਮਚਾਰੀਆਂ ਨੇ ਅਚਾਨਕ ਫੈਸਲਾ ਬਦਲਦੇ ਹੋਏ ਮੁੱਖ ਮਾਰਗਾਂ ਤੇ ਧਰਨਾ ਦੇਣ ਦਾ ਫੈਸਲਾ ਲਿਆ । ਉਹਨਾਂ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਫਲਾਈਓਵਰ ਤੇ ਰੋਡ ਜਾਮ ਕਰ ਦਿੱਤਾ ।