ਨਵਾਂਸ਼ਹਿਰ: ਥਾਣਾ ਸਦਰ ਬੰਗਾ ਪੁਲਸ ਨੇ 5.50 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਕੀਤਾ ਕਾਬੂ
ਨਵਾਂਸ਼ਹਿਰ: ਅੱਜ ਮਿਤੀ 17 ਸਤੰਬਰ 2025 ਦੀ ਸ਼ਾਮ 6:15 ਵਜੇ ਡੀਐਸਪੀ ਨਵਾਂਸ਼ਹਿਰ ਰਾਜ ਕੁਮਾਰ ਨੇ ਦੱਸਿਆ ਕਿ ਥਾਣਾ ਸਦਰ ਬੰਗਾ ਵਿੱਚ ਤੈਨਾਤ ਸਭ ਇੰਸਪੈਕਟਰ ਪ੍ਰਗਟ ਸਿੰਘ ਨੇ ਗਸ਼ਤ ਦੌਰਾਨ ਪਿੰਡ ਪਠਲਾਵਾ ਵੱਲੋਂ ਪੈਦਲ ਆ ਰਹੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 5:50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਆਰੋਪੀ ਪਹਿਚਾਨ ਪਿੰਡ ਲਧਾਣਾ ਉੱਚਾ ਨਿਵਾਸੀ ਗਗਨਦੀਪ ਸਿੰਘ ਪੁੱਤਰ ਜਸਬੀਰ ਸਿੰਘ ਦੇ ਰੂਪ ਵਿੱਚ ਹੋਈ ਹੈ।