ਸੰਗਰੂਰ: ਨੌਧਰਾਣੀ ਅਤੇ ਆਦਮਪਾਲ ਪਿੰਡ ਦੇ ਨਜ਼ਦੀਕ ਇੱਕ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਪਰਾਲੀ ਨੂੰ ਸ਼ਰੇਆਮ ਅੱਗ ਲਗਾ ਕੇ ਕੀਤੀ ਉਲੰਘਣਾ।
ਮਾਨਯੋਗ ਸੁਪਰੀਮ ਕੋਰਟ ਤੇ ਹੁਕਮਾਂ ਤਹਿਤ ਜ਼ਿਲ੍ਹੇ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਕਿਸਾਨਾਂ ਨੂੰ ਪਰਾਲੀ ਨਾਂ ਸਾੜਨ ਦੀ ਹਦਾਇਤ ਜਾਰੀ ਕਰਦੇ ਨਜ਼ਰ ਆਉਂਦੇ ਨੇ ਪਰ ਕੁਝ ਕਿਸਾਨ ਅਜਿਹੇ ਵੀ ਨੇ ਜੋ ਇਹਨਾਂ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਨੇ ਜੀ ਹਾਂ ਨੌਧਰਾਣੀ ਅਤੇ ਆਦਮਪਾਲ ਪਿੰਡ ਦੇ ਇੱਕ ਕਿਸਾਨ ਵੱਲੋਂ ਸ਼ਰੇਆਮ ਪਰਾਲੀ ਨੂੰ ਅੱਗ ਲਗਾ ਕੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ।