ਬਾਘਾ ਪੁਰਾਣਾ: ਪੁਲਿਸ ਨੇ ਦੋ ਕਿਲੋ ਅਫੀਮ ਸਹਿਤ ਚੰਨੂਆਣਾ ਲਿੰਕ ਰੋਡ ਲਧਾਈਕੇ ਕੋਲੋਂ ਦੋ ਨੂੰ ਕੀਤਾ ਕਾਬੂ
ਥਾਣਾ ਬਾਘਾ ਪੁਰਾਣਾ ਪੁਲਿਸ ਨੇ ਦੋ ਵਿਅਕਤੀਆਂ ਨੂੰ 2 ਕਿਲੋ ਅਫੀਮ ਸਹਿਤ ਕਾਬੂ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਚੰਨੂਆਣਾ ਲਿੰਕ ਰੋਡ ਲਧਾਈ ਕੇ ਕੋਲੋਂ 2 ਵਿਅਕਤੀਆਂ ਨੂੰ 2 ਕਿਲੋ ਅਫੀਮ ਅਤੇ ਗੱਡੀ ਸਹਿਤ ਕਾਬੂ ਕਰ ਉਹਨਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।