ਪਟਿਆਲਾ: ਫਾਈਨੈਂਸਰ ਤੋਂ ਤੰਗ ਆ ਕੇ ਇੱਕ ਵਿਅਕਤੀ ਨੇ ਜਹਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ।
ਜ਼ਿਕਰਯੋਗ ਹੈ ਕਿ ਪਟਿਆਲਾ ਜਿਲ੍ਹਾ ਦੇ ਰਹਿਣ ਵਾਲੇ ਸ਼ਾਮ ਲਾਲ ਨਾਮਕ ਵਿਅਕਤੀ ਨੇ ਇੱਕ ਫਾਈਨੈਂਸਰ ਤੋਂ ਤੰਗ ਆ ਕੇ ਕੋਈ ਜਹਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਅਤੇ ਇੱਕ ਫਾਈਨੈਂਸਰ ਦੇ ਨਾਮ ਦਾ ਸੁਸਾਈਡ ਨੋਟ ਮ੍ਰਿਤਕ ਦੀ ਜੇਬ ਦੇ ਵਿੱਚੋਂ ਮਿਲਿਆ ਜਿਸ ਤੋਂ ਬਾਅਦ ਥਾਣਾ ਤ੍ਰਿਪਰੀ ਪੁਲਿਸ ਨੇ ਫਾਇਨੈਂਸਰ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ।