ਫਾਜ਼ਿਲਕਾ: ਪਿੰਡ ਰਾਣਾ ਵਿਖੇ ਹੜ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਇਆ ਕਿਸਾਨ, ਕਿਹਾ ਚਾਰ ਕਿੱਲਿਆਂ ਚ ਲੱਗਿਆ ਪਸ਼ੂਆਂ ਦਾ ਚਾਰਾ ਟਰਾਲੀਆਂ ਭਰ ਕੇ ਲੈ ਜਾਓ
ਪਿੰਡ ਰਾਣਾ ਵਿਖੇ ਕਿਸਾਨ ਸੁਬਾਸ਼ ਕੰਬੋਜ ਨੇ ਆਪਣੇ ਚਾਰ ਏਕੜ ਜਮੀਨ ਵਿੱਚ ਬੀਜਿਆ ਪਸ਼ੂਆਂ ਦਾ ਚਾਰਾ ਹੁਣ ਹੜ ਪੀੜਤ ਲੋਕਾਂ ਦੇ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਟਰਾਲੀਆਂ ਲੈ ਆਓ ਤੇ ਪਸ਼ੂਆਂ ਦੇ ਚਾਰੇ ਦੀਆਂ ਭਰ ਕੇ ਲੈ ਜਾਓ । ਜਿੰਨੀ ਜਰੂਰਤ ਹੈ ਉਹਨੇ ਲੈ ਜਾਓ । ਆਮ ਆਦਮੀ ਪਾਰਟੀ ਦੀ ਪਾਰਸ਼ਦ ਅਤੇ ਡਾਕਟਰ ਬੀਡੀ ਸਦੇਵਾ ਮੋਰੀਅਲ ਵੈਲਫੇਅਰ ਸੋਸਾਇਟੀ ਦੀ ਆਗੂ ਮੈਡਮ ਪੂਜਾ ਲੂਥਰਾ ਸਚਦੇਵਾ ਦੇ ਜਰੀਏ ਪਿੰਡ ਦੇ ਲੋਕ ਕਿਸਾਨ ਦੇ ਸੰਪਰਕ ਵਿਚ ਆਏ ।