ਫਾਜ਼ਿਲਕਾ ਦੇ ਵਿੱਚ ਬਾਈਕ ਚੋਰੀ ਦੀਆਂ ਘਟਨਾਵਾਂ ਹੁਣ ਫਿਰ ਤੋਂ ਸਾਹਮਣੇ ਆਉਣ ਲੱਗੀਆਂ ਨੇ । ਘਟਨਾ ਸਾਹਮਣੇ ਆਈ ਹੈ ਕਿ ਫਾਜ਼ਿਲਕਾ ਦੇ ਨਵੀਂ ਕਚਹਿਰੀ ਵਿਖੇ ਤਰੀਕ ਭੁਗਤਣ ਦੇ ਲਈ ਗਏ ਇੱਕ ਵਿਅਕਤੀ ਦਾ ਬਾਈਕ ਚੋਰੀ ਹੋ ਗਿਆ। ਹਾਲਾਂਕਿ ਉਸ ਦੇ ਲੜਕੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਨੇ ਆਪਣੇ ਪੱਧਰ ਤੇ ਵੀ ਭਾਲ ਕੀਤੀ ਪਰ ਬਾਈਕ ਨਹੀਂ ਮਿਲਿਆ । ਫਿਲਹਾਲ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ।