ਬਠਿੰਡਾ: ਪੁਲਸ ਕਾਨਫ੍ਰੈਂਸ ਹਾਲ ਵਿਖੇ ਐਸ ਐਸ ਪੀ ਅਮਨੀਤ ਕੌਂਡਲ ਨੇ ਕ੍ਰਾਈਮ ਸਬੰਧੀ ਮੀਟਿੰਗ ਕੀਤੀ
ਐੱਸ.ਐੱਸ.ਪੀ ਅਮਨੀਤ ਕੌਂਡਲ ਵੱਲੋਂ ਜ਼ਿਲ੍ਹੇ ਦੇ ਸਾਰੇ ਜੀ.ਓਜ਼ ਅਤੇ ਐੱਸ.ਐਚ.ਓਜ਼ ਨਾਲ ਕਰਾਈਮ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਹੋਰ ਤੇਜ਼ ਕਰਨਾ ਅਤੇ ਗੰਭੀਰ ਅਪਰਾਧਾਂ ਵਿੱਚ ਲੰਬਿਤ ਜਾਂਚਾਂ ਨੂੰ ਤੁਰੰਤ ਨਿਪਟਾਉਣਾ ਸੀ। ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਚੱਲ ਰਹੀਆਂ ਨਸ਼ਾ ਰੋਕੂ ਕਾਰਵਾਈਆਂ ਦੀ ਪ੍ਰਭਾਵਸ਼ੀਲਤਾ ਵਧਾਉਣ 'ਤੇ ਜ਼ੋਰ ਦਿੱਤਾ ਗਿਆ।