ਮਲੇਰਕੋਟਲਾ: 3 ਕਿੱਲੋ 800 ਗ੍ਰਾਮ ਭੁੱਕੀ ਭੁੱਕੀ ਪੋਸਤ ਦੇ ਪੌਦੇ ਸਮੇਤ ਡੋਡੇ ਜਮਾਲਪੁਰਾ ਦਾ ਰਹਿਣ ਵਾਲਾ ਇੱਕ ਵਿਅਕਤੀ ਮਾਲੇਰਕੋਟਲਾ ਪੁਲਿਸ ਵਲੋਂ ਗ੍ਰਿਫ਼ਤਾਰ
ਅੱਜ 25 ਮਾਰਚ ਦਿਨ ਸੋਮਵਾਰ ਨੂੰ ਮਾਲੇਰਕੋਟਲਾ ਪੁਲਿਸ ਵਲੋਂ ਤਿੰਨ ਕਿੱਲੋ 800 ਗ੍ਰਾਮ ਭੁੱਕੀ ਪੋਸਤ ਦੇ ਪੌਦੇ ਸਮੇਤ ਡੋਡਿਆਂ ਜਮਾਲਪੁਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਜਮਲਪੁਰਾ ਪਾਣੀ ਦੀ ਟੈਂਕੀ ਨੇੜੇ ਮੁਹੱਲਾ ਅਜੀਤ ਨਗਰ ਮਾਲੇਰਕੋਟਲਾ ਵਿਖੇ ਆਰੋਪੀ ਦੇ ਵਿਹੜੇ ਚੋ ਭੁੱਕੀ ਪੋਸਤ ਦੇ ਪੌਦੇ ਤਿੰਨ ਕਿੱਲੋ 800 ਗ੍ਰਾਮ ਬਰਾਮਦ ਕੀਤੇ ਗਏ।