ਫਾਜ਼ਿਲਕਾ: ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਫਸਲ ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਝੋਨੇ ਦੀਆਂ ਕਈ ਢੇਰੀਆਂ ਰਿਜੈਕਟ
ਫਾਜ਼ਿਲਕਾ ਦੀ ਦਾਣਾ ਮੰਡੀ ਵਿੱਚ ਅੱਜ ਸਰਕਾਰੀ ਖਰੀਦ ਦੇ ਲਈ ਨਿਕਲੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਤੇ ਅਧਿਕਾਰੀਆਂ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਝੋਨੇ ਦੀਆਂ ਢੇਰੀਆਂ ਤੇ ਪਹੁੰਚ ਪਰਮਲ ਝੋਨੇ ਦੀ ਖਰੀਦ ਕੀਤੀ ਗਈ । ਹਾਲਾਂਕਿ ਇਸ ਦੌਰਾਨ ਕਈ ਢੇਰੀਆਂ ਰਿਜੈਕਟ ਕਰ ਦਿੱਤੀਆਂ ਗਈਆਂ । ਜਦਕਿ ਅਧਿਕਾਰੀਆਂ ਦਾ ਕਹਿਣਾ ਕਿ ਇਹਨਾਂ ਵਿੱਚ ਜਦੋਂ ਨਮੀ ਦੀ ਮਾਤਰਾ ਘਟ ਜਾਏਗੀ । ਉਸ ਤੋਂ ਬਾਅਦ ਇਹਨਾਂ ਢੇਰੀਆਂ ਨੂੰ ਖਰੀਦ ਲਿਆ ਜਾਵੇਗਾ ।