ਕੋਟਕਪੂਰਾ ਰੋਡ ਤੇ ਸੀਵਰੇਜ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਮਾਡਲ ਟਾਊਨ ਅਤੇ ਅੰਬੇਦਕਰ ਨਗਰ ਨਿਵਾਸੀਆਂ ਨੇ ਕੀਤਾ ਰੋਡ ਜਾਮ
Sri Muktsar Sahib, Muktsar | Sep 29, 2025
ਸੀਵਰੇਜ ਜਾਮ ਦੀ ਸਮੱਸਿਆ ਤੋਂ ਪ੍ਰੇਸ਼ਾਨ ਮਾਡਲ ਟਾਊਨ ਅਤੇ ਅੰਬੇਦਕਰ ਨਗਰ ਨਿਵਾਸੀਆਂ ਨੇ ਸਵੇਰੇ 10:30 ਵਜ਼ੇ ਤੱਕ ਪਿੰਡ ਉਦੇਕਰਨ ਦੇ ਕੋਲ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਨਾਰੇਬਾਜ਼ੀ ਕਰਦੇ ਹੋਏ ਕਿਹਾ ਕਿ ਨਾ ਤਾਂ ਉਹਨਾਂ ਦੇ ਵਾਰਡ ਨੰਬਰ 1 ਦਾ ਕੌਂਸਲਰ ਹੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਾ। ਜਦਕਿ ਮੌਜੂਦਾ ਵਿਧਾਇਕ, ਸੰਬੰਧਤ ਅਧਿਕਾਰੀ ਅਤੇ ਪ੍ਰਸ਼ਾਸਨ ਵੀ ਕੋਈ ਸੁਣਵਾਈ ਨਹੀਂ ਕਰ ਰਿਹਾ।