ਕਮਨਿਊਟੀ ਹੈਲਥ ਸੈਂਟਰ ਅਮਰਗੜ੍ਹ ਵਿਖੇ ਐਸਐਮਓ ਡਾ. ਰਿਤੂ ਸੇਠੀ ਵਲੋਂ ਸਿਹਤ ਕਾਮਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸਿਹਤ ਕਾਮਿਆਂ ਵੱਲੋਂ ਜਿੱਥੇ ਉਨ੍ਹਾਂ ਨੂੰ ਆਂ ਰਹੀਆਂ ਸਮੱਸਿਆਵਾਂ ਬਾਰੇ ਐਸਐਮਓ ਡਾਕਟਰ ਰਿਤੂ ਸੇਠੀ ਨੂੰ ਜਾਣੂ ਕਰਵਾਇਆ, ਉੱਥੇ ਹੀ ਐਸਐਮਓ ਡਾਕਟਰ ਰਿਤੂ ਸੇਠੀ ਨੇ ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ।