ਫਾਜ਼ਿਲਕਾ: ਖਸਤਾ ਹਾਲਤ ਡਿੱਗਣ ਕਿਨਾਰੇ ਖੜ੍ਹੇ ਕੱਚੇ ਮਕਾਨ ਚ ਦਿਨ ਗੁਜਾਰਨ ਲਈ ਮਜਬੂਰ 80 ਸਾਲ ਦੀ ਬਜ਼ੁਰਗ ਔਰਤ
ਫਾਜ਼ਿਲਕਾ ਦੇ ਪਿੰਡ ਓਝਾਂ ਵਾਲੀ ਚ 80 ਸਾਲ ਦੀ ਬਜ਼ੁਰਗ ਔਰਤ ਖਸਤਾ ਹਾਲਤ ਕੱਚੇ ਮਕਾਨ ਚ ਆਪਣੇ ਦਿਨ ਗੁਜਾਰਨ ਲਈ ਮਜਬੂਰ ਹੋ ਰਹੀ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਇੱਥੇ ਰਹਿ ਰਹੇ ਹਨ। ਅੱਜ ਤੱਕ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਕੇ ਮਕਾਨ ਦੀ ਕੋਈ ਸਹੂਲਤ ਨਹੀਂ ਮਿਲੀ ਹੈ।