ਅੰਮ੍ਰਿਤਸਰ ਦੇ ਅਕਾਲ ਤਖਤ ਸਾਹਿਬ ਵਿਖੇ ਅੱਜ ਮੀਰੀ-ਪੀਰੀ ਸਿਧਾਂਤ ਦਿਵਸ ਸ਼ਰਧਾ ਨਾਲ ਮਨਾਇਆ ਗਿਆ। SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਮ ਤੇ ਰਾਜ ਦੀ ਇਕਤਾ ਦਾ ਪਾਵਨ ਸੰਦੇਸ਼ ਦਿੱਤਾ। ਅੰਮ੍ਰਿਤ ਵੇਲੇ ਭੋਗ ਪਾਏ ਗਏ ਅਤੇ ਸੰਗਤ ਨੇ ਚੜਦੀ ਕਲਾ 'ਚ ਹਿਸਾ ਲਿਆ।